Political Parties-1

Views:
 
Category: Education
     
 

Presentation Description

This ppt is very simple topic on political parties

Comments

Presentation Transcript

ਰਾਜਨੀਤਿਕ ਦਲ :

ਰਾਜਨੀਤਿਕ ਦਲ

ਰਾਜਨੀਤਿਕ ਦਲ ਕਿਸਨੂੰ ਆਖਦੇ ਹਨ ?:

ਰਾਜਨੀਤਿਕ ਦਲ ਕਿਸਨੂੰ ਆਖਦੇ ਹਨ ? ਰਾਜਨੀਤਿਕ ਦਲ ਇੱਕ ਅਜਿਹੇ ਲੋਕਾਂ ਦਾ ਸਮੂਹ ਹੁੰਦਾ ਹੈ ਜੋ ਇੱਕੋ ਜੇਹੀ ਵਿਚਾਰਧਾਰਾ ਹੋਣ ਕਾਰਣ ਆਪਣੀ ਮਰਜੀ ਨਾਲ ਇਕੱਠੇ ਹੁੰਦੇ ਹਨ | ਉਹਨਾਂ ਦੇ ਵਿਚਾਰ ਸਮਾਜਿਕ ,ਆਰਥਿਕ ਅਤੇ ਰਾਜਨੀਤਿਕ ਤੌਰ ਤੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ |ਸਾਰੇ ਰਾਜਨੀਤਿਕ ਦਲਾਂ ਤੋਂ ਰਾਸ਼ਟਰੀ ਹਿੱਤ ਦੇ ਵਿਕਾਸ ਦੀ ਆਸ ਕੀਤੀ ਜਾਂਦੀ ਹੈ |

Slide3:

ਰਾਜਨੀਤਿਕ ਦਲਾਂ ਦੇ ਕੰਮ ਰਾਜਨੀਤਿਕ ਦਲਾਂ ਦਾ ਮੁੱਖ ਕੰਮ ਚੋਣ ਲੜਨਾ ਹੈ | ਚੋਣ ਜਿੱਤਣ ਤੋਂ ਬਾਅਦ ਸਰਕਾਰ ਬਣਾਕੇ ਦੇਸ਼ ਨੂੰ ਚਲਾਉਂਦੇ ਹਨ | ਉਹ ਜਨਤਾ ਨੂੰ ਦਸਦੇ ਹਨ ਕਿ ਉਹਨਾਂ ਦੀ ਨੀਤੀ ਅਤੇ ਪ੍ਰੋਗ੍ਰਾਮ ਸਭ ਤੋਂ ਵਧੀਆ ਹਨ | ਉਹ ਰਾਸ਼ਟਰੀ ਮਾਮਲਿਆਂ ਬਾਰੇ ਸਰਕਾਰ ਦੀ ਭੂਮਿਕਾ ਸਬੰਧੀ ਲੋਕਾਂ ਨੂੰ ਸਿੱਖਿਆ ਦਿੰਦੇ ਹਨ | ਓਹ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ | ਆਪਣੀ ਪਾਰਟੀ ਨੂੰ ਵਧੀਆ ਸਾਬਤ ਕਰਦੇ ਸਮੇਂ ਉਹ ਲੋਕਮਤ ਦਾ ਨਿਰਮਾਣ ਕਰਦੇ ਹਨ |

Slide4:

ਭਾਰਤ ਵਿੱਚ ਪਾਏ ਜਾਣ ਵਾਲੇ ਰਾਜਨੀਤਿਕ ਦਲ ਭਾਰਤ ਵਿੱਚ ਬਹੁ ਦਲ ਪ੍ਰਣਾਲੀ ਹੋਣ ਕਾਰਣ ਇੱਥੇ ਬਹੁਤ ਸਾਰੇ ਰਾਜਨੀਤਿਕ ਦਲ ਹਨ | ਮੁੱਖ ਤੌਰ ਤੇ ਦੋ ਤਰਾਂ ਦੇ ਰਾਜਨੀਤਿਕ ਦਲ ਹੁੰਦੇ ਹਨ | ਰਾਸ਼ਟਰੀ ਦਲ ਖੇਤਰੀ ਦਲ

Slide5:

ਇੰਡੀਅਨ ਨੈਸ਼ਨਲ ਕਾਂਗਰਸ ਭਾਰਤੀ ਜਨਤਾ ਪਾਰਟੀ ਕਮਿਉਨਿਸਟ ਪਾਰਟੀ ਅਕਾਲੀ ਦਲ ਆਮ ਆਦਮੀ ਪਾਰਟੀ ਅੰਨਾ ਦ੍ਰਵਿੜ ਮੁਨੇਤ੍ਰਾ ਕੜਗਮ ਜਦੋਂ ਕਿਸੇ ਦਲ ਦਾ ਪ੍ਰਭਾਵ ਕੇਵਲ ਇੱਕ ਜਾਂ ਦੋ ਰਾਜਾਂ ਵਿੱਚ ਸੀਮਿਤ ਹੋਵੇ ਤਾਂ ਉਸਨੂੰ ਖੇਤਰੀ ਦਲ ਆਖਦੇ ਹਨ | ਜਦੋਂ ਕਿਸੇ ਦਲ ਦਾ ਪ੍ਰਭਾਵ ਸਾਰੇ ਦੇਸ਼ ਜਾਂ ਚਾਰ-ਪੰਜ ਰਾਜਾਂ ਵਿੱਚ ਹੋਵੇ ਤਾਂ ਚੋਣ ਕਮਿਸ਼ਨ ਉਸਨੂੰ ਰਾਸ਼ਟਰੀ ਦਲ ਦਾ ਦਰਜਾ ਦੇ ਦਿੰਦਾ ਹੈ | ਰਾਸ਼ਟਰੀ ਦਲ ਖੇਤਰੀ ਦਲ

Slide6:

ਮੁੱਖ ਰਾਜਨੀਤਿਕ ਦਲਾਂ ਦੇ ਪ੍ਰੋਗ੍ਰਾਮ ਅਤੇ ਨੀਤੀਆਂ ਇੰਡੀਅਨ ਨੈਸ਼ਨਲ ਕਾਂਗਰਸ ਅਮੀਰ ਅਤੇ ਗਰੀਬਾਂ ਵਿੱਚ ਅੰਤਰ ਘੱਟ ਕਰਨਾ | ਇਹ ਲੋਕਤੰਤਰੀ ਸਮਾਜਵਾਦ ਦਾ ਇੱਛਕ ਹੈ | ਧਰਮ ਦੇ ਆਧਾਰ ਤੇ ਕੋਈ ਭੇਦ-ਭਾਵ ਨਹੀਂ ਹੋਣਾ ਚਾਹੀਦਾ | ਖੇਤੀ ਅਧਾਰਿਤ ਕਾਰਖਾਨਿਆਂ ਦਾ ਵਿਕਾਸ ਕਰਨਾ ਅਤੇ ਸਿੰਜਾਈ ਦੇ ਸਾਧਨਾਂ ਦਾ ਵਿਕਾਸ ਕਰਨਾ | ਪਿੰਡ ਪੱਧਰ ਤੇ ਰੋਜ਼ਗਾਰ ਮੁਹਇਆ ਕਰਵਾਉਣੇ ਅਤੇ ਬੇਰੋਜ਼ਗਾਰੀ ਦੁਰ ਕਰਨਾ | ਗਰੀਬੀ ਨੂੰ ਖਤਮ ਕਰਨ ਲਈ ਪ੍ਰੋਗ੍ਰਾਮ ਬਣਾਉਣੇ | ਵਿਸ਼ਵ ਦੇ ਸਾਰੇ ਦੇਸ਼ਾਂ ਨਾਲ ਮਿੱਤਰਤਾਪੂਰਨ ਰਿਸ਼ਤੇ ਕਾਇਮ ਕਰਨਾ |

Slide7:

ਸ਼ਿਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰਖਦਾ ਹੈ | ਗੁਰਮਤ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ | ਨਿਆਂਕਾਰੀ ਆਰਥਿਕ ਪ੍ਰਬੰਧ ਕਰਨਾ | ਅਨਪੜਤਾ ਅਤੇ ਜਾਤੀ ਪਾਤਿ ਦੇ ਭੇਦ ਭਾਵ ਨੂੰ ਦੂਰ ਕਰਨਾ | ਪਿੰਡ ਪੱਧਰ ਤੇ ਰੋਜ਼ਗਾਰ ਮੁਹਇਆ ਕਰਵਾਉਣੇ ਅਤੇ ਬੇਰੋਜ਼ਗਾਰੀ ਦੁਰ ਕਰਨਾ | ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ |

Slide8:

ਭਾਰਤੀ ਜਨਤਾ ਪਾਰਟੀ ਆਰਟੀਕਲ 356 ਨੂੰ ਲਾਗੂ ਕਰਨ ਬਾਰੇ ਪਾਰਟੀ ਦੀ ਆਪਣੀ ਸੋਚ ਹੈ | ਇੱਕ ਸਮਾਨ ਨਾਗਰਿਕ ਸੰਹਿਤਾ ਨੂੰ ਲਾਗੂ ਕਰਨਾ | ਰਾਜਨੀਤੀ ਵਿੱਚ ਵਿਆਪਕ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਚੋਣ ਸੁਧਾਰ ਕਰਨਾ | ਵਪਾਰ ਅਤੇ ਉਦਯੋਗਿਕ ਖੇਤਰ ਵਿੱਚ ਵਿਕਾਸ ਕਰਨਾ | ਪਾਰਟੀ ਦੀ ਵਿਚਾਰਧਾਰਾ ਦੀਨ ਦਿਆਲ ਉਪਾਧਿਆਏ ਦੇ ਵਿਚਾਰਾਂ ਤੇ ਅਧਾਰਿਤ ਹੈ | ਵਿਸ਼ਵ ਦੇ ਸਾਰੇ ਦੇਸ਼ਾਂ ਨਾਲ ਮਿੱਤਰਤਾਪੂਰਨ ਰਿਸ਼ਤੇ ਕਾਇਮ ਕਰਨਾ | ਵਿਸ਼ਵ ਵਿੱਚ ਭਾਰਤ ਦੀ ਇੱਕ ਵੱਖਰੀ ਪਹਿਚਾਨ ਬਨਾਉਣ ਦੀ ਕੋਸ਼ਿਸ਼ ਕਰਨਾ |

ਰਾਜਨੀਤਿਕ ਦਲਾਂ ਦਾ ਮਹੱਤਵ :

ਰਾਜਨੀਤਿਕ ਦਲਾਂ ਦਾ ਮਹੱਤਵ ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦਾ ਬਹੁਤ ਮਹੱਤਵ ਹੁੰਦਾ ਹੈ | ਉਹਨਾਂ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਹਰ ਰਾਜਨੀਤਿਕ ਦਲ ਲੋਕਤੰਤਰ ਵਿੱਚ ਆਪਣੀ ਸਰਕਾਰ ਬਨਾਉਣ ਦਾ ਯਤਨ ਕਰਦਾ ਹੈ | ਰਾਜਨੀਤਿਕ ਦਲ ਜਨਤਾ ਦੇ ਸਾਹਮਣੇ ਆਪਣੇ ਨੀਤੀਆਂ ਅਤੇ ਪ੍ਰੋਗ੍ਰਾਮ ਰਖਦੇ ਹਨ | ਸੱਤਾਧਾਰੀ ਦਲ ਆਪਣੀ ਨੀਤੀ ਅਤੇ ਪ੍ਰੋਗਰਾਮਾਂ ਦੇ ਪੱਖ ਵਿੱਚ ਗੱਲ ਕਰਦੇ ਹਨ | ਪਰ ਵਿਰੋਧੀ ਦਲ ਉਸਦਾ ਵਿਰੋਧ ਕਰਦੇ ਹਨ |

Slide10:

ਸਹਿਯੋਗੀ ਅਧਿਆਪਕ ਕੁਲਵਿੰਦਰ ਸਿੰਘ ਸ.ਹਾ.ਸ. ਕਿਸ਼ਨਪੁਰ ਮੰਜੂ ਬਾਲਾ ਸ.ਹਾ.ਸ. ਰੋਹਜੜ੍ਹੀ ਨਰਿੰਦਰ ਕੌਰ ਸ.ਮਿ.ਸ. ਬੁਲੰਦਪੁਰ ਓਮੇਸ਼ਵਰ ਨਾਰਾਇਣ ਸ.ਹਾ.ਸ. ਸ਼ੇਖੇ ਪਿੰਡ ਪਰਵੀਨ ਕੌਰ ਸ.ਸ.ਸ.ਸ. ਕਰਤਾਰਪੁਰ ਰਜਿੰਦਰ ਸਿੰਘ ਸ.ਹਾ.ਸ. ਦੌਲਤਪੁਰ ਢੱਡਾ

Slide11:

ਧੰਨਵਾਦ ਸਹਿਤ ਪੇਸ਼ਕਾਰੀ :- ਉਮੇਸ਼ਵਰ ਨਾਰਾਇਣ ਸ.ਹਾ.ਸ.ਸਕੂਲ ਸ਼ੇਖੇ ਪਿੰਡ ਜਲੰਧਰ

Slide12:

ਧੰਨਵਾਦ

authorStream Live Help