ਵਿਸ਼ਵ ਜਨਸੰਖਿਆ ਦਿਵਸ

Views:
 
Category: Education
     
 

Presentation Description

An Eye View on World's Population Day 2012

Comments

Presentation Transcript

ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ 2012:

ਇੱਕ ਨਜ਼ਰ ਵਿਸ਼ਵ ਜਨਸੰਖਿਆ ਦਿਵਸ 11 ਜੁਲਾਈ 2012

ਤਿਆਰ ਕਰਤਾ:

ਤਿਆਰ ਕਰਤਾ ਵਿਜੈ ਗੁਪਤਾ, ਸਟੇਟ ਐਵਾਰਡੀ ਸ.ਸ.ਸ.ਸ. ਅਰਨੀ ਵਾਲਾ ਸ਼ੇਖ ਸੁਭਾਨ ਜ਼ਿਲ੍ਹਾ ਫਾਜ਼ਿਲਕਾ। ਸ੍ਰੋਤ: ਇੰਟਰਨੈੱਟ

ਧਰਤੀ ਦੇ ਵਾਰਸ:

ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆਂ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-੨ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-੨ ਅਸੀਂ 10 ਅਰਬ ਪਾਰ ਕਰ ਜਾਵਾਂਗੇ।

ਜਨਮ:

ਜਨਮ ਦੁਨੀਆਂ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ।

ਸੰਸਾਰ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ 10 ਦੇਸ਼:

ਸੰਸਾਰ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ 10 ਦੇਸ਼ ਲੜੀ ਨੰ: ਦੇਸ਼ ਦਾ ਨਾਂ ਕੁੱਲ ਆਬਾਦੀ (ਲਗਭੱਗ) ਸੰਸਾਰ ਦੀ ਕੁੱਲ ਆਬਾਦੀ ਦਾ ਪ੍ਰਤੀਸ਼ਤ 1 ਚੀਨ 1 ਅਰਬ 34 ਕਰੋੜ 19.40 2 ਭਾਰਤ 1 ਅਰਬ 21 ਕਰੋੜ 17.50 3 ਅਮਰੀਕਾ 31 ਕਰੋੜ, 32 ਲੱਖ 4.52 4 ਇੰਡੋਨੇਸ਼ੀਆ 24 ਕਰੋੜ, 56 ਲੱਖ 3.44 5 ਬ੍ਰਾਜ਼ੀਲ 20 ਕਰੋੜ, 34 ਲੱਖ 2.77 6 ਪਾਕਿਸਤਾਨ 18 ਕਰੋੜ, 73 ਲੱਖ 2.49 7 ਬੰਗਲਾਦੇਸ਼ 15 ਕਰੋੜ, 86 ਲੱਖ 2.29 8 ਨਾਈਜੀਰੀਆ 15 ਕਰੋੜ, 52 ਲੱਖ 2.17 9 ਰੂਸ 13 ਕਰੋੜ, 87 ਲੱਖ 2.06 10 ਜਪਾਨ 12 ਕਰੋੜ, 65 ਲੱਖ 1.85 Source - http://www.poptens.com/2012/03/19/most-populous-countries/

ਸੰਸਾਰ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ 10 ਸ਼ਹਿਰ:

ਸੰਸਾਰ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ 10 ਸ਼ਹਿਰ ਲੜੀ ਨੰ: ਸ਼ਹਿਰ ਦਾ ਨਾਂ ਦੇਸ਼ ਦਾ ਨਾਂ ਕੁੱਲ ਆਬਾਦੀ (ਲਗਭੱਗ) 1 ਟੋਕਿਓ ਜਪਾਨ 3 ਕਰੋੜ, 24 ਲੱਖ 2 ਸਿਉਲ ਦੱਖਣੀ ਕੋਰੀਆ 2 ਕਰੋੜ, 5 ਲੱਖ 3 ਮੈਕਸੀਕੋ ਸਿਟੀ ਮੈਕਸੀਕੋ 2 ਕਰੋੜ, 4 ਲੱਖ 4 ਨਿਊਯਾਰਕ ਅਮਰੀਕਾ 1 ਕਰੋੜ, 97 ਲੱਖ 5 ਮੁੰਬਈ ਭਾਰਤ 1 ਕਰੋੜ, 92 ਲੱਖ 6 ਜਕਾਰਤਾ ਇੰਡੋਨੇਸ਼ੀਆ 1 ਕਰੋੜ, 89 ਲੱਖ 7 ਸਾਓ ਪਾਓਲੋ ਬ੍ਰਾਜ਼ੀਲ 1 ਕਰੋੜ, 88 ਲੱਖ 8 ਦਿੱਲੀ ਭਾਰਤ 1 ਕਰੋੜ, 86 ਲੱਖ 9 ਓਸਾਕਾ ਜਪਾਨ 1 ਕਰੋੜ, 73 ਲੱਖ 10 ਸ਼ੰਘਾਈ ਚੀਨ 1 ਕਰੋੜ, 66 ਲੱਖ Source - http://en.wikipedia.org/wiki/List_of_metropolitan_areas_by_population

ਸੰਸਾਰ ਦੇ ਸੱਭ ਤੋਂ ਘੱਟ ਜਨਸੰਖਿਆ ਵਾਲੇ ਦੋ ਦੇਸ਼:

ਸੰਸਾਰ ਦੇ ਸੱਭ ਤੋਂ ਘੱਟ ਜਨਸੰਖਿਆ ਵਾਲੇ ਦੋ ਦੇਸ਼ 1 ਪਿਟਕੇਰਨ ਆਈਲੈਂਡਸ ਆਬਾਦੀ = 67 ਵਿਅਕਤੀ 2 ਵੈਟੀਕੇਨ ਸਿਟੀ ਆਬਾਦੀ = 500 ਵਿਅਕਤੀ

ਅਨੁਮਾਨ:

ਅਨੁਮਾਨ ਇੱਕ ਅਨੁਮਾਨ ਅਨੁਸਾਰ ਭਾਰਤ ਦੀ ਆਬਾਦੀ ਸੰਨ 2025 ਤੱਕ ਚੀਨ ਤੋਂ ਜ਼ਿਆਦਾ ਹੋ ਜਾਵੇਗੀ।

ਵੱਧਦੀ ਜਨਸੰਖਿਆ ਤੇ ਭਾਰਤ:

ਵੱਧਦੀ ਜਨਸੰਖਿਆ ਤੇ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਜਨਸੰਖਿਆ ਵਿੱਚ 18 ਕਰੋੜ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਸਾਡੇ ਦੇਸ਼ ਵਿੱਚ ਹਰ ਮਿੰਟ ਬਾਅਦ 51 ਬੱਚੇ ਪੈਦਾ ਹੁੰਦੇ ਹਨ। ਸਿਰਫ ਯੂ.ਪੀ. ਵਿੱਚ 1 ਮਿੰਟ ਵਿੱਚ 11 ਬੱਚੇ ਜਨਮ ਲੈਂਦੇ ਹਨ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜਿਆਦਾ ਹੈ। ਵੱਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਵਿੱਚ ਵਿਘਨ ਪਾਉਂਦੀ ਹੈ। ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵੱਧੇਗੀ। ਅਰਥਾਤ ਭਾਰਤ ਵਿੱਚ ਇਨ੍ਹਾਂ 5 ਸਾਲਾਂ ਵਿੱਚ 13 ਕਰੋੜ 50 ਲੱਖ ਜਨਸੰਖਿਆ ਹੋਰ ਵੱਧ ਜਾਵੇਗੀ। ਜਾਗਰੂਕਤਾ ਦੀ ਘਾਟ ਕਾਰਨ ਇਹ ਕਾਬੂ ਹੇਠ ਨਹੀਂ ਆ ਰਹੀ।

... ਤੇ ਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ:

... ਤੇ ਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਜਨਸੰਖਿਆ ਦੇ ਹਿਸਾਬ ਨਾਲ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚ ਦਿੱਲੀ ਦੀ ਰਫਤਾਰ ਸਭ ਤੋਂ ਤੇਜ਼ ਹੈ। ਇੱਕ ਅਨੁਮਾਨ ਅਨੁਸਾਰ ਅਗਲੇ 15 ਸਾਲਾਂ ਵਿੱਚ ਦਿੱਲੀ ਦੁਨੀਆਂ ਦਾ ਸਭ ਤੋੱ ਜਿਆਦਾ ਜਨਸੰਖਿਆ ਵਾਲਾ ਸ਼ਹਿਰ (6 ਕਰੋੜ, 41 ਲੱਖ) ਹੋਵੇਗੀ। ਇਸੇ ਲੜੀ ਵਿੱਚ ਮੁਬੰਈ ਚੌਥੇ ਨੰਬਰ ਤੇ ਅਤੇ ਕੋਲਕਾਤਾ ਸੱਤਵੇਂ ਨੰਬਰ ਤੇ ਹੋਵੇਗਾ।

ਦੁਨੀਆਂ ਅੱਗੇ ਚੁਣੌਤੀਆਂ ਤੇ ਉੱਠ ਰਹੇ ਸਵਾਲ:

ਦੁਨੀਆਂ ਅੱਗੇ ਚੁਣੌਤੀਆਂ ਤੇ ਉੱਠ ਰਹੇ ਸਵਾਲ 1 ਦੁਨੀਆਂ ਦੇ ਹਰ 8ਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। 2 ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। 3 ਦੁਨੀਆਂ ਵਿੱਚ ਹਾਲੇ ਵੀ 250 ਕਰੋੜ ਲੋਕ ਸਾਫ ਸਫਾਈ ਨਾਲ ਨਹੀਂ ਰਹਿ ਪਾ ਰਹੇ। 4 120 ਕਰੋੜ ਲੋਕਾਂ ਦੇ ਕੋਲ ਪਖਾਨੇ ਨਹੀਂ ਹਨ। 5 ਵਿਕਾਸਸ਼ੀਲ ਦੇਸ਼ਾਂ ਵਿੱਚ 86.2 ਕਰੋੜ ਨੌਜਵਾਨ ਪੜ੍ਹ-ਲਿਖ ਨਹੀਂ ਸਕਦੇ। 6 ਸੰਸਾਰ ਦੇ 11.5 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ ਚ ਨਹੀਂ ਜਾ ਪਾ ਰਹੇ। 7 ਕੁਦਰਤੀ ਸਾਧਨ ਦੀ ਘਾਟ ਤੇ ਗਰੀਬੀ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ।

700 ਕਰੋੜ ਦਾ ਮਤਲਬ...:

700 ਕਰੋੜ ਦਾ ਮਤਲਬ... 1 ਇਹ ਏਨੀ ਵੱਡੀ ਗਿਣਤੀ ਹੈ ਕਿ ਜੇ ਕੋਈ ਬੋਲ ਕੇ ਗਿਣਨ ਲੱਗੇ ਤਾਂ ਉਸਨੂੰ 200 ਸਾਲ ਲੱਗ ਜਾਣਗੇ। 2 ਸੱਤ ਅਰਬ ਕਦਮਾਂ ਨਾਲ 150 ਵਾਰ ਧਰਤੀ ਦੀ ਪਰਿਕਰਮਾ ਕੀਤੀ ਜਾ ਸਕਦੀ ਹੈ।

ਸਭ ਤੋਂ ਵੱਡਾ ਸਵਾਲ ???:

ਸਭ ਤੋਂ ਵੱਡਾ ਸਵਾਲ ??? ਸਾਡੀ ਧਰਤੀ ਆਖਰਕਾਰ ਕਿੰਨੇ ਹੋਰ ਦਿਨਾਂ ਤੱਕ ਲਗਾਤਾਰ ਵੱਧ ਰਹੀ ਜਨਸੰਖਿਆ ਦਾ ਭਾਰ ਸਹਿ ਸਕੇਗੀ? ਧੰਨਵਾਦ

authorStream Live Help