ਲੰਬਕਾਰ ਅਤੇ ਵਿਥਕਾਰ

Views:
 
Category: Education
     
 

Presentation Description

No description available.

Comments

Presentation Transcript

ਲੰਬਕਾਰ ਅਤੇ ਵਿਥਕਾਰ:

ਤਿਆਰ ਕਰਤਾ ਵਿਜੈ ਗੁਪਤਾ, ਸ. ਸ. ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀ ਵਾਲਾ ਸ਼ੇਖ ਸੁਭਾਨ ( ਫਿਰੋਜ਼ਪੁਰ ) ਲੰਬਕਾਰ ਅਤੇ ਵਿਥਕਾਰ

ਲੰਬਕਾਰ ਅਤੇ ਵਿਥਕਾਰ ਕੀ ਹਨ?:

ਲੰਬਕਾਰ ਅਤੇ ਵਿਥਕਾਰ ਕੀ ਹਨ? ਲੰਬਕਾਰ ਅਤੇ ਵਿਥਕਾਰ ਉਹ ਕਾਲਪਨਿਕ ਰੇਖਾਵਾਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਨਕਸ਼ੇ ਜਾਂ ਗਲੋਬ ਉਪੱਰ ਕਿਸੇ ਵੀ ਸਥਾਨ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ।

ਅਕਸ਼ਾਂਸ਼ ਜਾਂ ਵਿਥਕਾਰ:

ਅਕਸ਼ਾਂਸ਼ ਜਾਂ ਵਿਥਕਾਰ ਵਿਥਕਾਰਾਂ ਦੀ ਮਦਦ ਨਾਲ ਭੂ ਮੱਧ ਰੇਖਾ ਤੋਂ ਉੱਤਰੀ ਜਾਂ ਦੱਖਣੀ ਧਰੁਵਾਂ ਵੱਲ ਦੂਰੀ ਮਾਪੀ ਜਾਂਦੀ ਹੈ। ਇਹ ਦੂਰੀ ਡਿਗਰੀ, ਮਿੰਟ ਅਤੇ ਸੈਕਿੰਡ ਵਿੱਚ ਮਾਪੀ ਜਾਂਦੀ ਹੈ। ਵਿਥਕਾਰ ਗੋਲਾਕਾਰ ਹੁੰਦੇ ਹਨ ਅਤੇ ਇਹ ਭੂ ਮੱਧ ਰੇਖਾ ਦੇ ਸਮਾਨ ਅੰਤਰ ਹੁੰਦੇ ਹਨ। ਭੂ ਮੱਧ ਰੇਖਾ ਤੋਂ ਉੱਤਰ ਵੱਲ 90 ਅਕਸ਼ਾਂਸ਼ ਅਤੇ ਦੱਖਣ ਵੱਲ ਵੀ 90 ਅਕਸ਼ਾਂਸ਼ ਜਾਂ ਵਿਥਕਾਰ ਰੇਖਾਵਾਂ ਖਿਚੀਆਂ ਗਈਆਂ ਹਨ। ਇਨ੍ਹਾਂ ਦੀ ਕੁੱਲ ਗਿਣਤੀ 180 ਹੈ। ਭੂ ਮੱਧ ਰੇਖਾ : 0° ਉੱਤਰੀ ਧਰੁਵ 90 ਡਿਗਰੀ ਉੱਤਰ ਹੋਰ ਸਮਾਨਾਂਤਰ ਵਿਥਕਾਰ

ਲੰਬਕਾਰ ਜਾਂ ਦਿਸ਼ਾਂਤਰ:

ਲੰਬਕਾਰ ਜਾਂ ਦਿਸ਼ਾਂਤਰ 0° ਲੰਬਕਾਰ ਲੰਬਕਾਰ ਰੇਖਾਵਾਂ ਉੱਤਰੀ ਅਤੇ ਦੱਖਣੀ ਧਰੁਵ ਤੇ ਮਿਲਦੀਆਂ ਹਨ। ਲੰਬਕਾਰਾਂ ਜਾਂ ਦਿਸ਼ਾਂਤਰਾਂ ਦੀ ਮਦਦ ਨਾਲ ਪੂਰਬ ਅਤੇ ਪੱਛਮ ਵੱਲ ਦੀ ਦੂਰੀ ਮਾਪੀ ਜਾਂਦੀ ਹੈ। ਇਹ ਦੂਰੀ ਵੀ ਡਿਗਰੀ, ਮਿੰਟ ਅਤੇ ਸੈਕਿੰਡ ਵਿੱਚ ਮਾਪੀ ਜਾਂਦੀ ਹੈ। ਇਹ ਰੇਖਾਵਾਂ ਅਰਧ ਗੋਲਾਕਾਰ ਹਨ। ਕੁੱਲ 360 ਦਿਸ਼ਾਂਤਰ ਹੁੰਦੇ ਹਨ। ਮੁੱਖ ਮਧਿਆਨ ਰੇਖਾ ਇੰਗਲੈਂਡ ਦੇ ਗ੍ਰੀਨਵਿੱਚ ਸ਼ਹਿਰ ਵਿਚੋਂ ਲੰਘਦੀ ਹੈ। ਬਾਕੀ ਦਿਸ਼ਾਂਤਰਾਂ ਦੀ ਇਸ ਰੇਖਾ ਤੋਂ ਪੂਰਬ ਅਤੇ ਪੱਛਮ ਵਿੱਚ ਗਿਣਤੀ ਕੀਤੀ ਜਾਂਦੀ ਹੈ। ਇੱਕ ਦਿਸ਼ਾਂਤਰ ਨੂੰ ਸੂਰਜ ਦੇ ਸਾਹਮਣਿਓਂ ਲੰਘਣ ਲਈ 4 ਮਿੰਟ ਦਾ ਸਮਾਂ ਲੱਗਦਾ ਹੈ।

Slide 5:

E60 0 5 N 10 N 15 N 20 N 25 N 30 N 35 N E65 0 E70 0 E75 0 E80 0 E85 0 E90 0 E95 0 ਲੰਬਕਾਰ ਜਾਂ ਦਿਸ਼ਾਂਤਰ ਵਿਥਕਾਰ ਜਾਂ ਅਕਸ਼ਾਂਸ਼ 8 0 4’ ਉੱਤਰ 37 0 6 ’ ਉੱਤਰ 65 0 7 ’ ਉੱਤਰ 97 0 25 ’ ਉੱਤਰ ਭਾਰਤ ਦੀ ਸਥਿਤੀ

Slide 6:

ਗਲੋਬ ਉੱਪਰ ਭੂ ਮੱਧ ਰੇਖਾ ਦੇ ਸਮਾਨਾਂਤਰ ਲਾਈਨਾਂ ਨੂੰ ਵਿਥਕਾਰ ਕਿਹਾ ਜਾਂਦਾ ਹੈ।

Slide 7:

ਗਲੋਬ ਉੱਪਰ ਧਰੁਵਾਂ ਨੂੰ ਮਿਲਾਉਂਦੀਆਂ ਲਾਈਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਥਕਾਰ ਲੰਬਕਾਰ

Slide 8:

ਅਸੀਂ 0 ° ਵਿਥਕਾਰ ਨੂੰ ਕੀ ਕਹਿੰਦੇ ਹਾਂ? ਉੱਤਰੀ ਧਰੁਵ ਭੂ ਮੱਧ ਰੇਖਾ ਦੱਖਣੀ ਧਰੁਵ

Slide 9:

0° ਦਿਸ਼ਾਂਤਰ ਕਿਹੜੇ ਸ਼ਹਿਰ ਵਿਚੋਂ ਲੰਘਦੀ ਹੈ? ਟੋਕੀਓ, ਜਪਾਨ ਨਿਊਯਾਰਕ, ਅਮਰੀਕਾ ਗ੍ਰੀਨਵਿਚ , ਇੰਗਲੈਂਡ

Slide 10:

23.5 ° ਉੱਤਰ ਵੱਲ ਵਿਥਕਾਰ ਦਾ ਕੀ ਨਾਂ ਹੈ? ਮਕਰ ਰੇਖਾ ਭੂ ਮੱਧ ਰੇਖਾ ਕਰਕ ਰੇਖਾ

Slide 11:

ਆਸਟਰੇਲੀਆ ਦੇ ਵਿਚਕਾਰੋਂ ਕਿਹੜਾ ਵਿਥਕਾਰ ਲੰਘਦਾ ਹੈ? ਕਰਕ ਰੇਖਾ ਮਕਰ ਰੇਖਾ ਭੂ ਮੱਧ ਰੇਖਾ

Slide 12:

ਭਾਰਤ ਦੇ ਵਿਚੋਂ ਕਿਹੜਾ ਵਿਥਕਾਰ ਲੰਘਦਾ ਹੈ? ਮਕਰ ਰੇਖਾ ਭੂ ਮੱਧ ਰੇਖਾ ਕਰਕ ਰੇਖਾ

Slide 13:

ਸਮਾਪਤ

authorStream Live Help